Script 1
[ਇਸ ਰਿਕਾਰਡਿੰਗ ਦੀ ਵਰਤੋਂ ਇੱਕ IVR ਵਿੱਚ ਕੀਤੀ ਜਾਵੇਗੀ। ਸਾਨੂੰ ਇਹ ਬਹੁਤ ਹੀ ਆਕਰਸ਼ਕ ਬਣਾਉਣ ਦੀ ਲੋੜ ਹੈ]
ਹੈਲੋ! ਸਾਡੀ ਕੰਪਨੀ ਵਿੱਚ ਕਾਲ ਕਰਨ ਲਈ ਧੰਨਵਾਦ! ਆਪਣੇ ਪ੍ਰੌਜੈਕਟ ਲਈ ਹਰੇਕ ਭਾਸ਼ਾ ਵਿੱਚ ਸਰਵੋਤਮ ਵੋਇਸਓਵਰ ਪ੍ਰਾਪਤ ਕਰਨ ਦਾ ਸਭ ਤੋਂ ਬਿਹਤਰ ਤਰੀਕਾ!
ਕੰਪਨੀ ਬਾਰੇ ਹੋਰ ਜਾਣਨ ਲਈ, ਇੱਕ ਦਬਾਓ।
ਜੇਕਰ ਤੁਸੀਂ ਕੋਈ ਪ੍ਰੌਜੈਕਟ ਸਪੁਰਦ ਕਰਨਾ ਜਾਂ ਸਾਡੀ ਸੇਲਸ ਟੀਮ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਦੋ ਦਬਾਓ।
ਕੀ ਸਾਡੀ ਮਦਦਗਾਰ ਮੈਨੇਜਮੇਂਟ ਟੀਮ ਤੋਂ ਕੋਈ ਸਹਾਇਤਾ ਦੀ ਲੋੜ ਹੈ?
ਕੋਈ ਗੱਲ ਨਹੀਂ! ਕਿਰਪਾ ਕਰਕੇ ਤਿੰਨ ਦਬਾਓ।
ਗੁਣਵੱਤਾ-ਸਬੰਧੀ ਪੜਤਾਲਾਂ ਲਈ, ਚਾਰ ਦਬਾਓ।
ਕੀ ਕੋਈ ਵਿਚਾਰ ਹਨ? ਸੁਝਾਅ ਹਨ? ਅਸੀਂ ਉਹਨਾਂ ਨੂੰ ਸੁਣਨਾ ਪਸੰਦ ਕਰਾਂਗੇ! ਪੰਜ ਦਬਾਓ।
[ਕਿਰਪਾ ਕਰਕੇ ਇਸ ਇਸ ਤਰ੍ਹਾਂ ਪੜ੍ਹੋ ਜਿਵੇਂ ਕਿ ਤੁਸੀਂ ਫੁਸਫੁਸਾ ਰਹੇ ਸੀ] ਸਸਸ! ਕੀ ਤੁਸੀਂ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ?
[ਪਿਛਲੀ ਵੋਇਸ ‘ਤੇ ਵਾਪਸ ਜਾਓ] ਅਸੀਂ ਨੌਕਰੀ ਲਈ ਭਰਤੀ ਕਰ ਰਹੇ ਹਾਂ!
ਸਾਡੀਆਂ ਮੌਜੂਦਾ ਨੌਕਰੀ ਸਬੰਧੀ ਆਸਾਮੀਆਂ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ 'ਤੇ ਜਾਓ!
Script 2
[ਇਸ ਰਿਕਾਰਡਿੰਗ ਦੀ ਵਰਤੋਂ ਸਾਡੀ ਮਾਰਕੀਟਿੰਗ ਮੁਹਿੰਮ ਵੀਡੀਓ ਵਿੱਚ ਵਰਤੀ ਜਾਵੇਗੀ। ਸਾਨੂੰ ਇਸ ਨੂੰ ਸਾਊਂਡ ਐਪਿਕ, ਦਿਲਚਸਪ ਅਤੇ ਥੋੜ੍ਹੀ ਰਹੱਸਮਈ ਬਣਾਉਣ ਦੀ ਲੋੜ ਹੈ।]
ਅਜਿਹੀ ਦੁਨੀਆ ਜਿੱਥੇ ਵੋਇਸ ਓਵਰ ਪ੍ਰਾਪਤ ਕਰਨਾ ਮੁਸ਼ਕਲ ਸੀ। ਅਜਿਹੀ ਦੁਨੀਆ ਵਿੱਚ ਇਹ ਵੋਇਸ ਐਕਟਿੰਗ ਵਿੱਚ ਕੈਰੀਅਰ ਚਲਾਉਣਾ ਮੁਸ਼ਕਲ ਅਤੇ ਮਹਿੰਗਾ ਸੀ, ਅਸੀਂ ਇੱਕ ਕ੍ਰਾਂਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ!
ਸਫ਼ਰ ਆਸਾਨ ਨਹੀਂ ਹੈ, ਪਰ ਅਸੀਂ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹਾਂ।
ਕਦਮ ਦਰ ਕਦਮ, ਅਸੀਂ ਵੋਇਸ ਓਵਰ ਉਦਯੋਗ ਨੂੰ ਤੁਹਾਡੇ ਘਰ ਤੱਕ ਲਿਆਉਣ ਲਈ ਡਿਜ਼ੀਟਲ ਸੇਵਾ ਬਣਾਈ ਹੈ। ਅਸੀਂ ਤੁਹਾਨੂੰ ਇਸ ਮਿਸ਼ਨ ਵਿੱਚ ਸ਼ਾਮਲ ਕੀਤਾ ਹੈ ਅਤੇ ਇਸ ਸੁਪਨੇ ਵਿੱਚ ਹਿੱਸਾ ਲੈਣ ਲਈ ਤੁਹਾਡੇ 'ਤੇ ਭਰੋਸਾ ਕਰ ਰਹੇ ਹਾਂ।
ਪਿੱਛੇ ਨਹੀਂ ਵੇਖਣਾ।
ਅਸੀਂ ਆਏ, ਅਸੀਂ ਦੁਨੀਆ ਬਦਲ ਦਿੱਤੀ, ਅਤੇ ਅਸੀਂ ਇੱਥੇ [ਇੱਥੇ ਥੋੜ੍ਹੇ ਸਮੇਂ ਲਈ ਰੁਕੋ] ਕਹਿਣ ਵਾਸਤੇ ਹਾਂ।
ਅਸੀਂ ਵੋਇਸ ਓਵਰ ਉਦਯੋਗ ਤੁਹਾਡੇ ਹੱਥਾਂ ਵਿੱਚ ਲਿਆ ਰਹੇ ਹਾਂ।
Script 3
[ਇਸ ਰਿਕਾਰਡਿੰਗ ਦੀ ਵਰਤੋਂ ਉਤਪਾਦ ਵੀਡੀਓ ਲਈ ਕੀਤੀ ਜਾਵੇਗੀ। ਸਾਨੂੰ ਇਹ ਜ਼ਬਰਦਸਤ, ਦਿਲਚਸਪ ਅਤੇ ਸਰਲ ਬਣਾਉਣ ਦੀ ਲੋੜ ਹੈ]
ਅਸੀਂ ਪੇਸ਼ੇਵਰ ਵੋਇਸ ਓਵਰ ਪ੍ਰਾਪਤ ਕਰਨ ਲਈ ਸਰਵੋਤਮ ਚੋਣ ਕਿਉਂ ਹਾਂ?
ਸ਼ੁਰੂ ਕਰਨ ਲਈ, ਅਸੀਂ ਸਭ ਤੋਂ ਬਿਹਤਰ ਗੁਣਵੱਤਾ ਦੇ ਵੋਇਸ ਓਵਰ ਪ੍ਰਦਾਨ ਕਰਦੇ ਹਾਂ ਜੋ ਸਾਡੀ ਕੁਆਲਿਟੀ ਕੰਟਰੋਲ ਟੀਮ ਦੁਆਰਾ ਸਕ੍ਰੀਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਸਾਡੇ ਵੋਇਸ ਓਵਰ ਕਲਾਕਾਰਾਂ ਦੇ ਪੂਲ ਵਿੱਚ ਤੁਹਾਡੇ ਲਈ ਕਈ ਭਾਸ਼ਾਵਾਂ, ਸ਼ੈਲੀਆਂ ਅਤੇ ਕੀਮਤਾਂ ਨਾਲ ਮੇਲ ਖਾਣ ਵਾਸਤੇ ਹਜ਼ਾਰਾਂ ਵਿਕਲਪ ਹਨ! ਇਸ ਤੋਂ ਵੀ ਉੱਪਰ, ਸਾਡੇ ਪ੍ਰੌਜੈਕਟ ਸਾਡੀ ਸੰਤੁਸ਼ਟਤਾ ਗਾਰੰਟੀ ਦੁਆਰਾ ਕਵਰ ਕੀਤੇ ਗਏ ਹਨ, ਜੇਕਰ ਤੁਸੀਂ ਨਤੀਜੇ ਨਾਲ ਖੁਸ਼ ਨਹੀਂ ਹੋ, ਤਾਂ ਸਾਡੀ ਉਤਪਾਦ ਪ੍ਰਬੰਧਨ ਟੀਮ ਗੱਲ ਕਰੇਗੀ ਅਤੇ ਤੁਹਾਨੂੰ ਤੁਹਾਡਾ ਪੈਸਾ ਵਾਪਸ ਕਰੇਗੀ। [ਹਰੇਕ ਸ਼ਬਦ ਤੋਂ ਬਾਅਦ ਥੋੜ੍ਹਾ ਵਿਰਾਮ ਦਿਓ] ਕੋਈ ਸਵਾਲ ਨਹੀਂ ਪੁੱਛੇ ਗਏ
ਅਸੀਂ ਗਾਹਕ ਸਹਾਇਤਾ ਬਾਰੇ ਬਹੁਤ ਸਖਤ ਹਾਂ; ਸਾਡੀ ਟੀਮ ਮਦਦ ਕਰਨ ਵਿੱਚ ਖੁਸ਼ ਹੁੰਦੀ ਹੈ। ਅਸੀਂ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਨਾਲ ਤੁਹਾਡਾ ਅਨੁਭਵ ਸਰਲ, ਪੇਸ਼ੇਵਰ, [ਇੱਥੇ ਥੋੜ੍ਹਾ ਵਿਰਾਮ ਦਿਓ] ਅਤੇ ਮਜ਼ੇਦਾਰ ਹੈ!